ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੈਫਾਲੀ ਵਰਮਾ ਨੂੰ 1.50 ਕਰੋੜ ਰੁਪਏ ਦਾ ਚੈਕ ਤੇ ਗੇ੍ਰਡ ਏ ਗ੍ਰੇਡੇਸ਼ਨ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਖ ਕੱਪ ਜੇਤੂ-2025 ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰੀ ਸ਼ੇਫਾਲੀ ਵਰਮਾ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਲਈ 1.50 ਕਰੋੜ ਰੁਪਏ ਦਾ ਚੈਕ ਤੇ ਗ੍ਰੇਡ ਏ ਗ੍ਰੇਡੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਨਾਲ ਹੀ ਹਰਿਆਣਾ ਰਾਜ ਮਹਿਲਾ ਆਯੋਗ ਵੱਲੋਂ ਕ੍ਰਿਕੇਟਰ ਸ਼ੇਫਾਲੀ ਵਰਮਾ ਨੂੰ ਬ੍ਰਾਂਡ ਏਂਬੇਸਟਰ ਵੀ ਬਣਾਇਆ ਗਿਆ।
ਮੁੱਖ ਮੰਤਰੀ ਨੇ ਅੱਜ ਇਹ ਸਨਮਾਨ ਸੰਤ ਕਬੀਰ ਕੁਟੀਰ ਮੁੱਖ ਮੰਤਰੀ ਨਿਵਾਸ, ਚੰਡੀਗੜ੍ਹ ਵਿੱਚ ਦਿੱਤਾ। ਇਸ ਦੌਰਾਨ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਅਤੇ ਕ੍ਰਿਕੇਟਰ ਸ਼ੇਫਾਲੀ ਵਰਮਾ ਦੇ ਪਰਿਵਾਰਕ ਮੈਂਬਰ ਦਾਦਾ, ਪਿਤਾ ਅਤੇ ਭਰਾ ਮੌਜੂਦ ਰਹੇ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੇਫਾਲੀ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਨੌਜੁਆਨਾਂ ਦਾ ਹੱਬ ਹੈ ਅਤੇ ਸਾਡੀ ਬੇਟੀਆਂ ਨੇ ਕੌਮਾਂਤਰੀ ਪੱਧਰ ‘ਤੇ ਝੰਡੇ ਦਾ ਮਾਨ ਵਧਾਉਣ ਦਾ ਕੰਮ ਕੀਤਾ ਹੈ। ਇਹੀ ਨਹੀਂ ਸੂਬੇ ਦੀ ਬੇਟੀ ਨੇ ਵਲਡ ਕੱਪ ਦੇ ਫਾਈਨਲ ਵਿੱਚ ਅਹਿਮ ਭੁਮਿਕਾ ਨਿਭਾ ਕੇ ਭਾਰਤ ਨੂੰ ਵਲਡ ਚੈਂਪੀਅਨਸ ਬਣਵਾਇਆ ਹੈ।
ਕ੍ਰਿਕੇਟਰ ਸ਼ੇਫਾਲੀ ਵਰਮਾ ਦੇਸ਼ ਦੇ ਨੌਜੁਆਨਾਂ ਦੇ ਲਹੀ ਪ੍ਰੇਰਣਾਸਰੋਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕ੍ਰਿਕੇਟਰ ਸ਼ੇਫਾਲੀ ਵਰਮਾ ਨੇ ਪਰਿਵਾਰ ਦੇ ਨਾਲ-ਨਾਲ ਸੂਬੇ ਤੇ ਦੇਸ਼ ਦੇ ਮਾਨ ਨੂੰ ਵਧਾਵੁਣ ਦਾ ਕੰਮ ਕੀਤਾ ਹੈ। ਇਹ ਪੂਰੇ ਦੇਸ਼ ਦੇ ਨੌਜੁਆਨਾ ਦੇ ਲਈ ਪੇ੍ਰਰਣਾਸਰੋਤ ਹੈ। ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਨ ਕਰਨ ਲਈ ਅਨੈਕ ਯੋਜਨਾਵਾਂ ਬਣਾ ਰਹੀ ਹੈ।ਸੂਬੇ ਵਿੱਚ ਲਗਭਗ 2 ਹਜਾਰ ਖੇਡ ਨਰਸਰੀਆਂ ਖੋਲੀ ਗਈਆਂ ਹਨ। ਜਿੱਥੇ ਜੀਰੋਂ ਗਰਾਉਂਡ ਤੋਂ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਤਾਂ ੧ੋ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੰਚ ਮਿਲ ਸਕੇ। ਸਰਕਾਰ ਪੂਰੀ ਤਰ੍ਹਾ ਨਾਲ ਨੌਜੁਆਨਾਂ ਦੇ ਨਾਲ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਸਰੋਤਾਂ ਨਾਲ ਨੌਜੁਆਨਾਂ ਨੂੰ ਜਾਗਰੁਕ ਕਰਨ ਦਾ ਕੰਮ ਵੀ ਕਰ ਰਹੀ ਹੈ। ਜਿਸ ਵਿੱਚ ਮੈਰਾਥਨ, ਸਾਈਕਲੋਥਾਨ ਆਦਿ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਨੌਜੁਆਨਾਂ ਵਿੱਚ ਜਾਗ੍ਰਿਤੀ ਆਵੇ ਅਤੇ ਉਹ ਨਸ਼ੇ ਤੋਂ ਦੂਰ ਰਹਿਣ।
ਇਹ ਸਰਿਫ ਸਾਡੀ ਟੀਮ ਦੀ ਜਿੱਤ ਨਹੀਂ ਸਗੋ ਪੂਰੀ ਮਹਿਲਾ ਕ੍ਰਿਕੇਟਰ ਦੀ ਜਿੱਤ – ਕ੍ਰਿਕੇਟਰ ਸ਼ੇਫਾਲੀ ਵਰਮਾ
ਕ੍ਰਿਕੇਟਰ ਸ਼ੇਫਾਲੀ ਵਰਮਾ ਨੇ ਹਰਿਆਣਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਵਲਡ ਕੱਪ ਜਿੱਤਣ ‘ਤੇ ਬਹੁਤ ਖੁਸ਼ੀ ਹੋਈ। ਇਹ ਸਿਰਫ ਸਾਡੀ ਟੀਮ ਦੀ ਜਿੱਤ ਨਹੀਂ ਸਗੋ ਪੂਰੀ ਮਹਿਲਾ ਕ੍ਰਿਕੇਟਰ ਟੀਮ ਦੀ ਜਿੱਤ ਹੈ। ਹਰਿਆਣਾ ਦੀ ਮਿੱਟੀ ਵਿੱਚ ਸਪੋਰਟਸ ਦੀ ਭਾਵਨਾ ਹੈ ਅਤੇ ਸੂਬੇ ਦੇ ਸਾਰੇ ਲੋਕ ਸਪੋਰਟਸ ਨੂੰ ਪ੍ਰੋਤਸਾਹਿਤ ਕਰਦੇ ਹਨ।
ਆਪਣੇ ਉੱਪਰ ਭਰੋਸਾ ਰੱਖ ਕੇ ਮੰਜਿਲ ਹਾਸਲ ਕਰਨ, ਮਾਤਾ-ਪਿਤਾ ਦਾ ਨਾਮ ਕਰਨ ਰੋਸ਼ਨ
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮਿਲ ਕੇ ਬਹੁਤ ਆਤਮਵਿਸ਼ਵਾਸ ਵਧਿਆ ਹੈ। ਨਾਲ ਹੀ ਦੇਸ਼ ਤੇ ਸੂਬਾ ਵਾਸੀਆਂ ਨੂੰ ਕਿਹਾ ਕਿ ਹਮੇਸ਼ਾ ਵੱਧ ਮਿਹਨਤ ਕਰਨ। ਸੂਬਾ ਸਰਕਾਰ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਆਪ ‘ਤੇ ਭਰੋਸਾ ਰੱਖ ਕੇ ਮੰਜਿਲ ਹਾਸਲ ਕਰਨ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ।
ਇਸ ਮੌਕੇ ‘ਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਨਵਦੀਪ ਸਿੰਘ ਵਿਰਕ, ਮਹਾਨਿਦੇਸ਼ਕ ਸ੍ਰੀ ਸੰਜੀਵ ਵਰਮਾ ਸਮੇਤ ਹੋਰ ਅਧਿਕਾਰੀ ਅਤੇ ਸ਼ੇਫਾਲੀ ਵਰਮਾ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਰਹੇ।
ਵੱਡੇ ਇੰਫ੍ਰਾਸਟਕਚਰ ਅਤੇ ਪਬਲਿਕ ਵਰਤੋ ਦੀ ਪਰਿਯੋਜਨਾਵਾਂ ਤੈਅ ਮਾਨਕਾਂ ਅਤੇ ਗੁਣਵੱਤਾ ਦੇ ਨਾਲ ਨਿਰਧਾਰਿਤ ਸਮੇਂ ਵਿੱਚ ਹੋਣ ਪੂਰੀਆਂ, ਪ੍ਰਗਤੀ ਡੈਸ਼ਬੋਰਡ ‘ਤੇ ਹੀ ਨਿਯਮਤ ਨਿਗਰਾਨੀ – ਮੁੱਖ ਮੰਤਰੀ
ਚੰਡੀਗੜ੍ਹ,( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਾਲ ਸ਼ੁਰੂ ਕੀਤੇ ਗਏ ਸਾਰੇ ਵੱਡੇ ਇੰਫ੍ਰਾਸਟਕਚਰ ਅਤੇ ਪਬਲਿਕ ਵਰਤੋ ਦੀ ਪਰਿਯੋਜਨਾਵਾਂ ਨੂੰ ਤੈਅ ਮਾਨਕਾਂ ਅਤੇ ਗੁਣਵੱਤਾ ਦੇ ਨਾਲ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਣਾ ਯਕੀਨੀ ਕੀਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਇੰਨ੍ਹਾਂ ਦਾ ਲਾਭ ਮਿਲ ਸਕੇ। ਨਾਲ ਹੀ, ਸਾਰੇ ਸਬੰਧਿਤ ਵਿਭਾਗ ਅਜਿਹੀ ਸਾਰੀ ਪਰਿਯੋਜਨਾਵਾਂ ਦੀ ਮਹੀਨਾ ਪ੍ਰੀਖਿਆ ਰਿਪੋਰਟ ਨਿਯਮਤ ਰੂਪ ਨਾਲ ਤਿਆਰ ਕਰਨ ਅਤੇ ਉਸ ਨੂੰ ਪ੍ਰਗਤੀ ਡੈਸ਼ਬੋਰਡ ‘ਤੇ ਅਪਲੋਡ ਕਰਨ। ਇਸ ਨਾਲ ਨਾ ਸਿਰਫ ਪਰਿਯੋਜਨਾਵਾਂ ਦੀ ਪਾਰਦਰਸ਼ਿਤਾ ਬਣੀ ਰਹੇਗੀ ਸਗੋ ਉਨ੍ਹਾਂ ਦੇ ਲਾਗੂ ਕਰਨ ਦੀ ਗਤੀ ‘ਤੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਸਕੇਗੀ।
ਮੁੱਖ ਮੰਤਰੀ ਅੱਜ ਇੱਥੇ ਰਾਜ ਪ੍ਰਗਤੀ ਡੈਸ਼ਬੋਰਡ ਦੀ ਮੀਟਿੰਗ ਵਿੱਚ 75 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀ ਮੇਗਾ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਬਹ ਨੇ ਮੀਟਿੰਗ ਦੌਰਾਨ ਸਪਸ਼ਟ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਪਰਿਯੋਜਨਾਵਾਂ ਵਿੱਚ ਦੇਰੀ ਕਾਰਨ ਅਨੁਮਾਨਿਤ ਲਾਗਤ ਵਿੱਚ ਵਾਧਾ ਹੁੰਦਾ ਹੈ, ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਭਾਗ ਪਰਿਯੋਜਨਾਵਾਂ ਦੇ ਲਾਗੂ ਕਰਨ ਵਿੱਚ ਆਉਣ ਵਾਲੀ ਰੁਕਾਵਟਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਅਤੇ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਪੂਰਾ ਕਰਨ ਤਾਂ ਜੋ ਜਨਤਾ ਨੂੰ ਇੰਨ੍ਹਾਂ ਸਹੂਲਤਾਂ ਦਾ ਲਾਭ ਸਮੇਂ ‘ਤੇ ਮਿਲ ਸਕੇ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੀਂਦ ਵਿੱਚ ਨਿਰਮਾਣਧੀਨ ਸਰਕਾਰੀ ਮੈਡੀਕਲ ਕਾਲਜ ਦਾ ਲਗਭਗ 91 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਇਸ ਨੂੰ ਅਗਲੇ ਸਾਲ ਦਸੰਬਰ ਮਹੀਨੇ ਦੇ ਆਖੀਰ ਤੱਕ ਪੂਰਾ ਕਰਨ ਦਾ ਟੀਚਾ ਹੈ। ਇਸੀ ਤਰ੍ਹਾ, ਅੰਬਾਲਾ ਕੈਂਅ ਵਿੱਚ ਬਣ ਰਹੇ ਆਜਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ ਦਾ 95 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ, ਜਿਸ ਨੂੰ ਜਨਵਰੀ, 2026 ਤੱਕ ਪੂਰੀ ਤਰ੍ਹਾ ਨਾਲ ਤਿਆਰ ਕਰ ਦਿੱਤਾ ਜਾਵੇਗਾ।
ਸੂਬਾ ਸਰਕਾਰ ਸਾਰੇ ਵਿਕਾਸ ਪਰਿਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ਦਾ ਲਈ ਪ੍ਰਤੀਬੱਧ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜਨਤਾ ਦੇ ਹਿੱਤ ਵਿੱਚ ਸਾਰੇ ਵਿਕਾਸ ਪਰਿਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਪ੍ਰਤੀਬੱਧ ਹੈ। ਮੁੱਖ ਮੰਤਰੀ ਨੇ ਰਾਜ ਪ੍ਰਗਤੀ ਪੋਰਟਲ ਅਤੇ ਹੋਰ ਮੇਗਾ ਪਰਿਯੋਜਨਾਂਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚ ਯੁੱਧ ਸਮਾਰਕ ਸਟੇਡੀਅਮ, ਅੰਬਾਲਾ ਦਾ ਅਪ੍ਰਗੇ੍ਰਡ, ਬੀ. ਕੇ (ਸਿਵਲ) ਹਸਪਤਾਲ, ਫਰੀਦਾਬਾਦ ਦੇ ਪਰਿਸਰ ਵਿੱਚ ਮਾਤਰ ਅਤੇ ਸ਼ਿਸ਼ੂੂ ਹਸਪਤਾਲ ਅਤੇ ਸੇਵਾ ਬਲਾਕ ਦਾ ਨਿਰਮਾਣ, ਫਰੀਦਾਬਾਦ ਜਿਲ੍ਹਾ ਵਿੱਚ ਦਿੱਲੀ -ਆਗਰਾ ਰੋਡ ਐਨਐਚ-19 ਤੋਂ ਦਿੱਲੀ ਵੜੋਦਰਾ ਐਕਸਪ੍ਰੈਸ ਵੇ ਵਾਇਆ ਵਲੱਭਗੜ੍ਹ ਮੋਹਰਨਾ ਰੋਡ ਤੱਕ 2 ਲੇਨ ਦੇ ਪੇਵ ਸ਼ੋਲਡਰ ਯੁਕਤ 4 ਲੇਨ ਏਲੀਵੇਟੇਡ ਰੋਡ ਦਾ ਨਿਰਮਾਣ, ਨੁੰਹ ਵਿੱਚ ਪੁਰਾਣੇ ਸੀਐਚਸੀ ਪਰਿਸਰ ਵਿੱਚ 100 ਬਿਸਤਰਿਆਂ ਵਾਲੇ ਜਿਲ੍ਹਾ ਸਿਵਲ ਹਸਪਤਾਲ ਦਾ ਨਿਰਮਾਣ ਅਤੇ ਭਾਰਤ ਸਰਕਾਰ ਦੇ ਨਾਲ ਇੱਕ ਸੰਯੁਕਤ ਉਦਮ (ਏਕੇਆਈਸੀ ਤਹਿਤ) ਐਨਆਈਸੀਡੀਸੀ ਹਰਿਆਣਾ ਏਕੀਕ੍ਰਿਤ ਮੈਨੁਫੈਕਚਰਿੰਗ ਕਲਸਟਰ, ਹਿਸਾਰ ਦਾ ਨਿਰਮਾਣ ਸ਼ਾਮਿਲ ਹਨ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸੱਕਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਪੰਕਜ ਅਗਰਵਾਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਕੇ. ਮਕਰੰਦ ਪਾਂਡੂਰੰਗ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਰਹੇ।
ਫਤਿਹਾਬਾਦ, ਗੁਰੂਗ੍ਰਾਮ, ਪੰਚਕੂਲਾ, ਪਾਣੀਪਤ ਅਤੇ ਰੇਵਾੜੀ ਵਿੱਚ ਲਿੰਗ ਅਨੁਪਾਤ ਵਿੱਚ ਹੋਇਆ ਵਰਣਯੋਗ ਸੁਧਾਰ
ਚੰਡੀਗੜ੍ਹ,( ਜਸਟਿਸ ਨਿਊਜ਼ )
– ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਦੇ ਨਿਰਦੇਸ਼ ਅਨੁਸਾਰ ਹਰਿਆਣਾ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਲਈ ਰਾਜ ਟਾਸਕ ਫੋਰਸ ( ਐਸਟੀਐਫ਼ ) ਦੀ ਹਫ਼ਤਾਵਰ ਮੀਟਿੰਗ ਸਿਹਤ ਸੇਵਾਵਾਂ ਨਿਦੇਸ਼ਕ ਡਾ. ਵੀਰੇਂਦਰ ਯਾਦਵ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਬੇਟੀ ਬਚਾਓ-ਬੇਟੀ ਪਢਾਓ ਮੁਹਿੰਮ ਤਹਿਤ ਗੈਰ-ਕਾਨੂੰਨੀ ਗਰਭਪਾਤ ‘ਤੇ ਰੋਕ ਲਗਾਉਣ ਅਤੇ ਰਾਜ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਦੇ ਯਤਨਾਂ ਨੂੰ ਤੇਜ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸਿਹਤ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਦੇ ਲਗਾਤਾਰ ਯਤਨਾਂ ਕਾਰਨ ਰਾਜ ਵਿੱਚ 1 ਜਨਵਰੀ ਤੋਂ 10 ਜਨਵਰੀ, 2025 ਤੱਕ ਲਿੰਗ ਅਨੁਪਾਤ 912 ਦਰਜ ਕੀਤਾ ਗਿਆ ਹੈ ਜੋ ਪਿਛਲੇ ਸਾਲ ਇਸੇ ਸਮੇ ਵਿੱਚ 904 ਸੀ।
ਮੀਟਿੰਗ ਦੌਰਾਨ ਡਾ. ਵੀਰੇਂਦਰ ਯਾਦਵ ਨੇ ਗੈਰ-ਕਾਨੂੰਨੀ ਗਰਭਪਾਤ ਵਿਰੁਧ ਸਖ਼ਤ ਕਾਰਵਾਈ ਦੀ ਲੋੜ ‘ਤੇ ਜੋਰ ਦਿੱਤਾ ਅਤੇ ਅਧਿਕਾਰਿਆਂ ਨੂੰ ਦੋਸ਼ੀ ਪਾਏ ਜਾਣ ਵਾਲੇ ਡਾਕਟਰਾਂ ਦੇ ਲਾਇਸੈਂਸ ਰੱਦ ਕਰਨ ਸਮੇਤ ਦੰਡਾਤਮਕ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਦੱਸਿਆ ਕਿ ਚਰਖੀ ਦਾਦਰੀ ਦੇ ਗੋਪੀ ਕੰਯੂਨਿਟੀ ਹੈਲਥ ਸੈਂਟਰ ਦੇ ਐਸਐਮਓ ਨੂੰ ਖਰਾਬ ਲਿੰਗ ਅਨੁਪਾਤ ਲਈ ਆਰੋਪ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੇ ਇਲਾਵਾ ਨਾਰਾਇਣਗੜ੍ਹ, ਮੁਲਾਨਾ ਅਤੇ ਚੌਰਮਸਤਪੁਰ ਦੇ ਪ੍ਰਭਾਰੀ ਐਸਐਮਓ ਅਤੇ ਪਲਵਲ, ਚਰਖੀ ਦਾਦਰੀ, ਸਿਰਸਾ ਅਤੇ ਸੋਨੀਪਤ ਦੇ ਐਸਐਮਓ ਨੂੰ ਇਸ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਡਾ. ਯਾਦਵ ਨੇ ਅਧਿਕਾਰਿਆਂ ਨੂੰ ਇੱਕ ਸਾਲ ਤੋਂ ਘੱਟ ਉਮਰ ਦੀ ਸਾਰੀ ਬੱਚਿਆਂ ਦਾ ਰਜਿਸਟੇ੍ਰਸ਼ਨ ਕਰਨ ਲਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਖਾਸਕਰ ਉਨ੍ਹਾਂ ਜ਼ਿਲ੍ਹਿਆਂ ਵਿੱਚ ਲਿੰਗ ਅਨੁਪਾਤ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਟੀਕਤਾ ਅਤੇ ਜੁਆਬਦੇਈ ਯਕੀਨੀ ਕਰਨ ਲਈ ਸੀਆਰਐਸ ਪੋਰਟਲ ਦੇ ਆਂਕੜਿਆਂ ਨੂੰ ਮੌਜ਼ੂਦਾ ਪ੍ਰਸਵ ਰਿਕਾਰਡ ਨਾਲ ਜੋੜਿਆ ਜਾਵੇ।
ਉਨ੍ਹਾਂ ਨੇ ਸਾਰੇ ਜ਼ਿਲ੍ਹਾ ਅਧਿਕਾਰਿਆਂ ਨੂੰ ਚਲ ਰਹੇ ਗੈਰ-ਕਾਨੂੰਨੀ ਗਰਭਪਾਤ ਦੇ ਮਾਮਲਿਆਂ ਵਿੱਚ ਦੋਸ਼ਸਿੱਧੀ ਦਰ ਵਿੱਚ ਸੁਧਾਰ ਦੇ ਯਤਨਾਂ ਨੂੰ ਮਜਬੂਤ ਕਰਨ ਅਤੇ ਲੋੜ ਅਨੁਸਾਰ ਨਵੀ ਅਪੀਲ ਦਾਇਰ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਲ੍ਹੇਵਾਰ ਪ੍ਰਦਰਸ਼ਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਮੀਟਿੰਗ ਵਿੱਚ ਦੱਸਿਆ ਗਿਆ ਕਿ ਫਤਿਹਾਬਾਦ, ਗੁਰੂਗ੍ਰਾਮ, ਪੰਚਕੂਲਾ, ਪਾਣੀਪਤ ਅਤੇ ਰੇਵਾੜੀ ਵਿੱਚ ਵਰਣਯੋਗ ਸੁਧਾਰ ਹੋਇਆ ਹੈ ਜਦੋਂਕਿ ਸਿਰਸਾ, ਸੋਨੀਪਤ ਅਤੇ ਚਰਖੀ ਦਾਦਰੀ ਵਿੱਚ ਗਿਰਾਵਟ ਵੇਖੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਨੂੰ ਸਤਰਕਤਾ ਵਧਾਉਣ, ਗੈਰ-ਕਾਨੂੰਨੀ ਗਰਭਪਾਤ ‘ਤੇ ਰੋਕ ਲਗਾਉਣ ਅਤੇ ਆਪਣੇ-ਆਪਣੇ ਲਿੰਗਅਨੁਪਾਤ ਵਿੱਚ ਸੁਧਾਰ ਲਈ ਅਲਟ੍ਰਾਸਾਉਂਡ ਕੇਂਦਰਾਂ ਦਾ ਤਾਲਮੇਲ ਨਿਰੀਖਣ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ।
ਡਾ. ਯਾਦਵ ਨੇ ਅਧਿਕਾਰਿਆਂ ਨੂੰ ਕੰਯੂਨਿਟੀ ਜਾਗਰੂਕਤਾ ਪ੍ਰੋਗਰਾਮਾਂ ਨੂੰ ਵਧਾਉਣ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੂੰ ਸ਼ਾਮਲ ਕਰਨ ਅਤੇ ਸੰਸਥਾਗਤ ਪ੍ਰਸਵ ਅਤੇ ਸਮੇ ਤੋਂ ਪਹਿਲਾਂ ਪ੍ਰਸਵ ਰਜਿਸਟ੍ਰੇਸ਼ਨ ਨੂੰ ਵਧਾਵਾ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਯਕੀਨੀ ਹੋ ਸਕੇ ਕਿ ਹਰੇਕ ਬੱਚੀ ਦੀ ਗਣਨਾ ਕੀਤੀ ਜਾਵੇ ਅਤੇ ਉਸ ਦੀ ਦੇਖਭਾਲ ਕੀਤੀ ਜਾਵੇ।
ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਜਹਿਰੀਲੀ ਖਾਂਸੀ ਦੀ ਦਵਾਈ ‘ਤੇ ਚੌਕਸ ਹੋਇਆ ਹਰਿਆਣਾ ਦਾ ਸਿਹਤ ਵਿਭਾਗ-ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦਿੱਤੇ ਸਖ਼ਤ ਨਿਰਦੇਸ਼
ਚੰਡੀਗੜ੍ਹ ( ਜਸਟਿਸ ਨਿਊਜ਼ )
-ਸੇਂਟ੍ਰਲ ਡ੍ਰਗਸ ਸਟੈਂਡਰਸ ਕੰਟ੍ਰੋਲ ਆਰਗੇਨਾਇਜੇਸ਼ਨ ਵੱਲੋਂ ਖਾਂਸੀ ਦੀ ਦਵਾਈ ਪਲਾਨੋਕੂਫ਼ ਡੀ ਸੀਰਪ ਵਿੱਚ ਜਹਿਰੀਲਾ ਰਸਾਇਨ ਡਾਇਥਿਲੀਨ ਗਲਾਇਕਾਲ ਪਾਏ ਜਾਣ ਤੋਂ ਬਾਅਦ ਹਰਿਆਣਾ ਵਿੱਚ ਦਵਾ ਸੁਰੱਖਿਆ ਨੂੰ ਲੈਅ ਕੇ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਗੰਭੀਰ ਮਾਮਲੇ ‘ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਤੁਰੰਤ ਨੋਟਿਸ ਲੈਂਦੇ ਹੋਏ ਸੂਬੇ ਵਿੱਚ ਸਖ਼ਤ ਮਾਨਿਟਰਿੰਗ ਅਤੇ ਕਵਾਲਿਟੀ ਚੇਕ ਦੇ ਨਿਰਦੇਸ਼ ਦਿੱਤੇ ਹਨ।
ਸੀਡੀਐਸਸੀਓ ਦੀ ਰਿਪੋਰਟ ਅਨੁਸਾਰ ਦਵਾਈ ਦੇ ਇੱਕ ਬੈਚ ਵਿੱਚ ਡੀਈਜੀ ਦੀ ਮਾਤਰਾ 0.35 ਪਾਈ ਗਈ ਹੈ ਜਦੋਂ ਕਿ ਮਾਨਕ ਸੀਮਾ 0.1 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਡੀਈਜੀ ਇੱਕ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਡੀਈਜੀ ਇੱਕ ਬਹੁਤਾ ਜਹਿਰੀਲਾ ਰਸਾਇਨ ਹੈ ਜੋ ਸ਼ਰੀਰ ਵਿੱਚ ਜਹਿਰ ਫੈਲਾਉਣ, ਕਿਡਨੀ ਫੇਲ ਹੋਣ , ਤੰਤ੍ਰਿਕਾ ਤੰਤਰ ਪ੍ਰਭਾਵਿਤ ਹੋਣ ਅਤੇ ਮੌਤ ਤੱਕ ਦਾ ਕਾਰਨ ਬਣ ਸਕਦਾ ਹੈ ਖਾਸ ਤੌਰ ‘ਤੇ ਬੱਚਿਆਂ ਵਿੱਚ ਇਸ ਦਾ ਖਤਰਾ ਵੱਧ ਹੈ।
ਰਿਪੋਰਟ ਮਿਲਦੇ ਹੀ ਹਰਿਆਣਾ ਦੇ ਰਾਜ ਦਵਾ ਕੰਟ੍ਰੋਲਰ ਡਾ. ਲਲਿਤ ਕੁਮਾਰ ਗੋਇਲ ਨੇ ਸਾਰੇ ਡ੍ਰਗ ਕੰਟ੍ਰੋਲ ਅਫ਼ਸਰਾਂ ਨੂੰ ਬਹੁਤਾ ਜਰੂਰੀ ਅਲਰਟ ਜਾਰੀ ਕੀਤਾ। ਆਦੇਸ਼ ਵਿੱਚ ਨਿਰਦੇਸ਼ ਦਿੱਤੇ ਗਏ ਕਿ ਸਬੰਧਿਤ ਬੈਚ ਦੀ ਤੁਰੰਤ ਸੈਂਪਲਿੰਗ, ਜਾਂਚ ਅਤੇ ਸਟਾਕ ਮਿਲਣ ‘ਤੇ ਉਸ ਦੀ ਜਬਤੀ ਯਕੀਨੀ ਕੀਤਾ ਜਾਵੇ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਵਿੱਚ ਕਿਸੇ ਵੀ ਨਾਗਰਿਕ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੱਕੀ ਦਵਾਵਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸਪਲਾਈ ਚੈਨ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇ।
ਸਿਹਤ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿੱਚ ਦਵਾਇਆਂ ਦੀ ਗੁਣਵੱਤਾ ੈਤੇਜ਼ੀਰੋ ਟਾਲਰੇਂਸ ਨੀਤੀ ਅਪਨਾਈ ਜਾਵੇ ਅਤੇ ਕਿਸੇ ਵੀ ਲਾਪਰਵਾਈ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਰਾਜ ਦਵਾ ਕੰਟ੍ਰੋਲਰ ਡਾ. ਲਲਿਤ ਕੁਮਾਰ ਗੋੲਲ ਨੇ ਦੱਸਿਆ ਕਿ ਸਾਰੇ ਏਲੋਪੈਥਿਕ ਅਤੇ ਆਯੁਰਵੈਦਿਕ ਦਵਾ ਨਿਰਮਾਣ ਇਕਾਇਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਸ ਰਸਾਇਨ ਪ੍ਰੋਪਿਲੀਨ ਗਲਾਇਕਾਲ ਦਾ ਉਪਯੋਗ ਸਿਰਪ ਸਮੇਤ ਕਈ ਦਵਾਇਆਂ ਵਿੱਚ ਹੁੰਦਾ ਹੈ ਉਸ ਦਾ ਹਰ ਬੈਚ ਪ੍ਰਯੋਗ ਤੋਂ ਪਹਿਲਾ ਗੈਸ ਕ੍ਰੋਮੈਟੋਗ੍ਰਾਫ਼ੀ ਟੇਸਟ ਨਾਲ ਜਾਂਚਨਾ ਜਰੂਰੀ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਬਿਨਾਂ ਲਾਇਸੇਂਸ ਵਾਲੇ ਵਿਆਪਾਰਿਆਂ ਤੋਂ ਪੋ੍ਰਪਿਲੀਨ ਗਲਾਇਕਾਲ ਖਰੀਦਣ ‘ਤੇ ਰੋਕ ਰਵੇਗਾ ਅਤੇ ਕਿਸੇ ਵੀ ਦਵਾ ਦੇ ਨਿਰਮਾਣ ਤੋਂ ਪਹਿਲਾਂ ਪਰਿਖਣ ਰਿਪੋਰਟ ਜਰੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਸੰਗ੍ਰਹਿਤ ਕੰਟ੍ਰੋਲ ਸੈਂਪਲਾਂ ਵਿੱਚ ਵੀ ਡੀਈਜੀ/ ਈਜੀ ਮਿਲਦਾ ਹੈ ਤਾਂ ਉਤਪਾਦ ਦਾ ਤੁਰੰਤ ਰਿਕਾਲ ਕਰਨਾ ਹੋਵੇਗਾ।
ਕਿਉਂ ਜਰੂਰੀ ਹੈ ਇਹ ਚੌਕਸੀ
ਹਾਲ ਦੇ ਸਾਲਾਂ ਵਿੱਚ ਡੀਈਜੀ ਜਿਹੇ ਰਸਾਇਨ ਦੀ ਮਿਲਾਵਟ ਨਾਲ ਦੇਸ਼ ਵਿੱਚ ਕਈ ਗੰਭੀਰ ਘਟਨਾਵਾਂ ਸਾਮਨੇ ਆਇਆ ਹਨ। ਇਸ ਤਰ੍ਹਾਂ ਦੀ ਮਿਲਾਵਟ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸੇ ਲਈ ਹਰਿਆਣਾ ਸਰਕਾਰ ਹੁਣ ਦਵਾ ਸੁਰੱਖਿਆ ‘ਤੇ ਕਠੋਰ ਅਤੇ ਚਰਣਬੱਧ ਨੀਤੀ ਲਾਗੂ ਕਰ ਰਹੀ ਹੈ।
ਸ਼ੱਕੀ ਸਿਰਪ ਦੀ ਪਛਾਣ ਤੋਂ ਬਾਅਦ ਸੀਡੀਐਸਸੀਓ ਅਤੇ ਹਰਿਆਣਾ ਸਿਹਤ ਵਿਭਾਗ ਦੀ ਸਾਂਝੀ ਕਾਰਵਾਈ ਤੋਂ ਇਹ ਸਪਸ਼ਟ ਸੰਦੇਸ਼ ਗਿਆ ਹੈ ਕਿ ਸੂਬੇ ਵਿੱਚ ਦਵਾਇਆਂ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਨਿਰਦੇਸ਼ਾਂ ਤੋਂ ਬਾਅਦ ਹਰਿਆਣਾ ਹੁਣ ਦੇਸ਼ ਵਿੱਚ ਦਵਾ ਗੁਣਵੱਤਾ ਨਿਗਰਾਨੀ ਤੋਂ ਲੈਅ ਕੇ ਅਗ੍ਰਣੀ ਰਾਜ਼ਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਹਰਿਆਣਾ ਨੂੰ ਮਿਲਿਆ ਟਾਪ ਅਚੀਵਰ ਦਾ ਸਨਮਾਨਈਜ਼ ਆਫ ਡੂਇੰਗ ਬਿਜਨੈਸ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ
ਚੰਡੀਗੜ੍ਹ (ਜਸਟਿਸ ਨਿਊਜ਼ )
– ਭਾਰਤੀ ਉਦਯੋਗ ਅਤੇ ਵਪਾਰ ਮੰਤਰਾਲੇ ਵੱਲੋਂ ਆਯੋਜਿਤ ਉਦਯੋਗ ਸਮਾਗਮ-2025 ਵਿੱਚ ਹਰਿਆਣਾ ਨੂੰ ਈਜ਼ ਆਫ ਡੂਇੰਗ ਬਿਜਨੈਸ ਤਹਿਤ ਟਾਪ ਅਚੀਵਰ ਰਾਜ ਵਜੋ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਿਜਨੈਸ ਰਿਫਾਰਮਸ ਐਕਸ਼ਨ ਪਲਾਨ (BRAP) 2024 ਵਿੱਚ ਤਿੰਨ ਪ੍ਰਮੁੱਖ ਸੁਧਾਰ ਖੇਤਰਾਂ- ਬਿਜਨੈਸ ਏਂਟਰੀ, ਲੈਂਡ ਏਡਮਿਨਿਸਟ੍ਰੇਸ਼ਨ ਅਤੇ ਸੈਕਟਰ ਸਪੇਸਿਫਿਕ ਹੈਲਥਕੇਅਰ – ਮੈਂ ਵਧੀਆ ਪ੍ਰਦਰਸ਼ਨ ਕਬਨ ‘ਤੇ ਦਿੱਤਾ ਗਿਆ।
ਇਹ ਪ੍ਰੋਗਰਾਮ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਦੀ ਅਗਵਾਈ ਹੇਠ ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਪੂਰੇ ਦੇਸ਼ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 25 ਸੁਧਾਰ ਖੇਤਰਾਂ ਵਿੱਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ ‘ਤੇ ਸਨਮਾਨਿਤ ਕੀਤਾ ਗਿਆ। ਸੁਧਾਰ ਖੇਤਰਾਂ ਵਿੱਚ ਬਿਜਨੈਸ ਏਂਟਰੀ, ਕੰਸਟ੍ਰੈਕਸ਼ਨ ਪਰਮਿਟ, ਲੇਬਰ ਰੈਗੂਲੇਸ਼ਨ, ਲੈਂਡ ਏਡਮਿਨਿਸਟ੍ਰਿੇਸ਼ਣ, ਏਨਵਾਇਰਮੈਂਟ ਰਜਿਸਟੇ੍ਰਸ਼ਣ, ਯੂਟਿਲਿਟੀ ਪਰਮਿਟ ਅਤੇ ਸਰਵਿਸ ਸੈਕਟਰ ਸਮੇਤ ਸੈਕਟਰ-ਸਪੇਸਿਫਿਕ ਸੇਵਾਵਾਂ ਸ਼ਾਮਿਲ ਸਨ।
ਸਮੇਲਨ ਵਿੱਚ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਉਦਯੋਗ ਅਤੇ ਵਪਾਰ ਮੰਤਰੀਆਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਹਿੱਸਾ ਲਿਆ। ਸਾਰਿਆਂ ਨੇ ਸੁਧਾਰ ਕੰਮਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਅਤੇ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਨੂੰ ਸਨਮਾਨਿਤ ਕੀਤਾ।
ਬਿਜਨੈਸ ਰਿਫੋਰਮਸ ਐਕਸ਼ਨ ਪਲਾਨ (BRAP 202) ਦਾ ਮੁਲਾਂਕਣ 434 ਰਿਫੋਰਸਮ ਪੁਆਇੰਟਸ ‘ਤੇ ਅਧਾਰਿਤ ਸੀ। ਇਹ ਦੇਸ਼ ਵਿੱਚ ਹੁਣ ਤੱਕ ਦੀ ਸੱਭ ਤੋਂ ਵੱਡੀ ਫੀਡਬੈਕ ਅਧਾਰਿਤ ਪ੍ਰਕ੍ਰਿਆ ਸੀ, ਜਿਸ ਵਿੱਚ 5.8 ਲੱਖ ਕਾਰੋਬਾਰਾਂ ਤੋਂ ਫੀਡਬੈਕ ਲਈ ਗਈ ਅਤੇ 1.3 ਲੱਖ ਤੋਂ ਵੱਧ ਵਿਸਤਾਰ ਇੰਟਰਵਿਊ ਕੀਤੇ ਗਏ। ਮੁਲਾਂਕਨ ਪ੍ਰਕ੍ਰਿਆ ਵਿੱਚ 70% ਉਦਯੋਗਕਰਤਾ ਫੀਡਬੈਕ ‘ਤੇ ਅਤੇ 30% ਏਵੀਡੈਂਸ ਦੇ ਤਸਦੀਕ ‘ਤੇ ਦਿੱਤਾ ਗਿਆ, ਜਿਸ ਨਾਲ ਰੈਂਕਿੰਗ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਵਾਤਸਵਿਕ ਬਣੀ ਰਹੀ।
ਟਾਪ ਅਚੀਵਰ ਸ਼ੇੇ੍ਰਣੀ ਉਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਸਕੋਰ ਹਾਸਲ ਕੀਤਾ ਹੋਵੇ, ਜੋ ਸੁਧਾਰਾਂ ਦੇ ਪ੍ਰਭਾਵੀ ਲਾਗੂ ਕਰਨ, ਸਿਸਟਮ ਦੀ ਕਾਰਜ ਸਮਰੱਥਾ ਅਤੇ ਉਪਯੋਗਕਰਤਾ ਸੰਤੁਸ਼ਟੀ ਨੂੰ ਦਰਸ਼ਾਉਂਦਾ ਹੈ।
ਹਰਿਆਣਾ ਦੀ ਇਸ ਉਪਲਬਧੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਰਾਜ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਅਤੇ ਉਦਯੋਗਾਂ ਲਹੀ ਅਨੁਕੂਲ ਮਾਹੌਲ ਤਿਆਰ ਕਰਨ ਵਿੱਚ ਤੇਜੀ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਿਹਾ ਹੈ।
ਹਰਿਆਣਾ ਨੇ ਵਧਾਈ ਕਾਰੋਬਾਰੀ ਸੁਗਮਤਾ-9 ਪ੍ਰਮੁੱਖ ਸੁਧਾਰ ਲਾਗੂ, 13 ‘ਤੇ ਕੰਮ ਜਾਰੀ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਨੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਬਨਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਇਆ ਹੈ। ਸੂਬਾ ਸਰਕਾਰ ਨੇ ਆਪਣੇ ਡੀਰੇਮਿਯੂਲੇਸ਼ਨ ਮੁਹਿੰਮ ਤਹਿਤ 9 ਮਮੁੱਖ ਸੁਧਾਰ ਲਾਗੂ ਕਰ ਦਿੱਤੇ ਹਨ, ਜਦੋਂ ਕਿ 13 ਹੋਰ ਸੁਧਾਰਾ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਸਾਲ ਦੇ ਆਖੀਰ ਤੱਕ ਸਾਰੇ 23 ਸੁਧਾਰਾਂ ਨੂੰ ਪੁਰਾ ਕਰਨਾ ਹੈ, ਜਿਸ ਨਾਲ ਸੂਬੇ ਵਿੱਚ ਉਦਯੋਗ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ। ਨਾਲ ਹੀ, ਵੱਡੇ ਪੈਮਾਨੇ ‘ਤੇ ਰੁਜ਼ਗਾਰ ਦੇ ਮੌਕੇ ਸ੍ਰਿਜਤ ਹੋਣਗੇ।
ਕੈਬਨਿਟ ਸਕੱਤਰਤੇ ਦੇ ਵਿਸ਼ੇਸ਼ ਸਕੱਤਰ ਸ੍ਰੀ ਕੇ ਕੇ ਪਾਠਕ ਅਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਸੰਯੁਕਤ ਅਗਵਾਈ ਹੇਠ ਅੱਜ ਇੱਥੇ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਇੰਨ੍ਹਾਂ ਸੁਧਾਰਾਂ ‘ਤੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ, ਕਿਰਤ, ਉਦਯੋਗ ਅਤੇ ਵਪਾਰ ਅਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐਚਐਸਪੀਸੀਬੀ) ਦੇ ਸੀਨੀਅਰ ਅਧਿਕਾਰੀਆਂ ਨੇ ਪੇਸ਼ਗੀਆਂ ਦਿੱਤੀਆਂ। ਸ੍ਰੀ ਕੇ ਕੇ ਪਾਠਕ ਨੇ ਪਾਲਣ ਬੋਝ ਘੱਟ ਕਰਨ, ਪ੍ਰਕ੍ਰਿਆਵਾਂ ਨੂੰ ਸਰਲ ਬਨਾਉਣ ਅਤੇ ਸ਼ਾਸਨ ਵਿੱਚ ਡਿਜੀਟਲ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦੇਣ ਸਬੰਧੀ ਸੁਧਾਰਾਂ ਨੂੰ ਲਾਗੂ ਕਰਨ ਲਈ ਹਰਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੂੰ ਮਿਕਸਡ ਯੂਜ਼ ਵਿਕਾਸ ਦੀ ਮੰਜੂਰੀ ਦਿੰਦੇ ਹੋਹੇ ਜੋਨਿੰਗ ਨੂੰ ਵੱਧ ਲਚੀਲਾ ਬਣਾਇਆ ਹੈ। ਇਸ ਨਾਲ ਇੱਕ ਹੀ ਜੋਨ ਵਿੱਚ ਆਵਾਸੀ, ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਸੰਚਾਲਿਤ ਕੀਤੀ ਜਾ ਸਕੇਗੀ। ਨਾਲ ਹੀ, ਇੰਡੀਆ ਇੰਡਸਟਰਿਅਲ ਲੈਂਡ ਬੈਂਕ (ਆਈਆਈਐਲਬੀ) ਤੋਂ ਏਕੀਕ੍ਰਿਤ ੧ੀਆਈਐਸ ਅਧਾਰਿਤ ਉਦਯੋਗਿਕ ਭੂਮੀ ਡੇਟਾ ਬੈਂਕ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਉਦਯੋਗਿਕ ਪਲਾਂਟਾ ਦੀ ਪਹਿਚਾਣ ਅਤੇ ਅਲਾਟਮੈਂਟ ਵਿੱਚ ਆਸਾਨੀ ਹੋਵੇਗੀ।
ਭੂਮੀ ਵਰਤੋ ਬਦਲਾਅ (ਸੀਐਲਯੂ) ਪ੍ਰਕ੍ਰਿਆ ਨੂੰ ਸਰਲ ਬਣਾਉਂਦੇ ਹੋਏ ਜਰੂਰੀ ਦਸਤਾਵੇਜਾਂ ਦੀ ਗਿਣਤੀ 19 ਤੋਂ ਘਟਾ ਕੇ ਸਿਰਫ ਤਿੰਨ ਕਰ ਦਿੱਤੀ ਗਈ ਹੈ। ਹੁਣ ਇਸ ਦੇ ਲਈ ਮਾਲਿਕਾਨਾ ਪ੍ਰਮਾਣ, ਪਰਿਯੋਜਨਾ ਰਿਪੋਰਟ ਅਤੇ ਸ਼ਤੀਪੂਰਤੀ ਬਾਂਡ ਦੀ ਹੀ ਜਰੂਰਤ ਹੋਵੇਗੀ। ਔਸਤ ਮੰਜੂਰੀ ਸਮੇਂ ਹੁਣ ਘਟਾ ਕੇ 36 ਦਿਨ ਰਹਿ ਗਿਆ ਹੈ। ਗ੍ਰਾਮੀਣ ਉਦਯੋਗਾਂ ਦੇ ਲਈ ਘੱਟੋ ਘੱਟ ਸੜਕ ਚੌੜਾਈ ਨੁੰ ਘਟਾ ਕੇ 20 ਫੁੱਟ ਕਰਨ ਦਾ ਪ੍ਰਸਤਾਵ ਵਿਚਾਰਧੀਨ ਹੈ।
ਹਰਿਆਣਾ ਭਵਨ ਸੰਹਿਤਾ (ਬਿਲਡਿੰਗ ਕੋਡ) ਵਿੱਚ ਸੋਧ ਤਹਿਤ ਪਬਲਿਕ ਸੁਝਾਅ ਪ੍ਰਕ੍ਰਿਆ ਜਾਰੀ ਹੈ, ਜਿਸ ਦੇ ਤਹਿਤ ਡੇਟਾ ਸੈਂਟਰਾਂ ਅਤੇ ਆਈਟੀ ਪਾਰਕਾਂ ਲਈ ਐਫਏਆਰ (ਫਲੋਰ ਏਰਿਆ ਰੇਸ਼ੋ) ਵਧਾਉਣ, ਸੇਟਬੈਕ ਘੱਟ ਕਰਨ ਅਤੇ ਉਦਯੋਗਿਕ ਪਰਿਸਰਾਂ ਵਿੱਚ ਉਦਯੋਗਿਕ ਆਵਾਸ ਬਨਾਉਣ ਦੀ ਮੰਜੂਰੀ ਦੇਣ ਦਾ ਪ੍ਰਸਤਾਵ ਹੈ।
ਕਿਰਤ ਵਿਭਾਗ ਨੇ ਕਈ ਪ੍ਰਗਤੀਸ਼ੀਲ ਸੁਧਾਰ ਲਾਗੂ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਮਜਦੂਰਾਂ ਨੂੰ ਮਜਬੂਤ ਬਨਾਉਣਾ ਅਤੇ ਉਦਯੋਗਾਂ ਨੂੰ ਪਰਿਚਾਲਨ ਸਬੰਧੀ ਵੱਧ ਸੁਤੰਤਰਤਾ ਪ੍ਰਦਾਨ ਕਰਨਾ ਹੈ। ਹੁਣ ਮਹਿਲਾਵਾਂ ਦਾ ਫੈਕਟਰੀਆਂ ਅਤੇ ਦੁਕਾਨਾਂ ਸਮੇਤ ਸਾਰੇ ਖੇਤਰਾਂ ਵਿੱਚ ਰਾਤ ਪਾਲੀ
Leave a Reply